The Journey of Music That Never Ends.

URL copied!
Added to Liked Music
Removed from Liked Music
Added to Favorite Music
Removed from Favorite Music

Album : Ishq da Rog/Je Toon Rabb Noon Manaunan Vol.3
Language(s) : English- Qawwali
Singer : Nusrat Fateh Ali Khan
Tags: #mp3 #lyrics #qawwali #urdu #hindi

Ishq de mehkame gaya main ik din
Aggon ishq ne meri danayi thag layi
Main gaya saan ishq ton daad laine
Aggon ishq ne meri badeyayi thag layi
Es ishq ne bade bade thag layi
Karu baadshah di baadshahi thag layi
Tain ki thageya aashiqdaara
Es ishq ne khuda di khudayi thag layi

Ishq de rog da kite na daru
ishq de rog awalle
Aklan shaklan wale kite
ishq ne kamle jhalle
Ruswayiyaan te khaariyan baajon
kujh nahi ishq de palle
Oh barbaad howe kar haafiz
Jo Ghar ishq ne malle
----------------------------------------
ਇਸ਼ਕ ਦੇ ਰੋਗ ਦਾ ਕੀਤੇ ਨਾ ਦਾਰੂ
ਇਸ਼ਕ ਦੇ ਰੋਗ ਅਵੱਲੇ
ਅਕਲਾਂ ਸ਼ਕਲਾਂ ਵਾਲੇ ਕੀਤੇ
ਇਸ਼ਕ ਨੇ ਕਮਲੇ ਝੱਲੇ
ਰੁਸਵਾਈਆ ਤੇ ਖਾਰਿਆਂ ਬਾਜੋਂ
ਕੁਝ ਨੀ ਇਸ਼ਕ ਦੇ ਪੱਲੇ
ਉਹ ਬਰਬਾਦ ਹੋਏ ਕਰ ਹਾਫ਼ਿਜ਼
ਜੋ ਘਰ ਇਸ਼ਕ ਨੇ ਮੱਲੇ

----------------------------------------

Kite Ishq Da Rog Na Laa Baithin
Dil Wakhta Vich Na Paa Baithin
----------------------------------------
ਕੀਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ
ਦਿਲ ਵਖਤਾਂ ਵਿਚ ਨਾ ਪਾ ਬੈਠੀਂ

----------------------------------------

Yaari ishq de naal main laa baithi
Aye yaar bana ke lut lainda
E ishq awalra daku e
Bas nain mila ke lut lainda
----------------------------------------
ਯਾਰੀ ਇਸ਼ਕ ਦੇ ਨਾਲ ਨਾ ਬੈਠੀ
ਏ ਯਾਰ ਬਣਾ ਕੇ ਲੁੱਟ ਲੈਂਦਾ
ਏ ਇਸ਼ਕ ਅਵੱਲੜਾ ਡਾਕੂ ਏ
ਬਸ ਨੈਣ ਮਿਲਾ ਕੇ ਲੁੱਟ ਲੈਂਦਾ
----------------------------------------

Dhang wakhra ishq de maktab da
Iko harf pakauna oainda e
Padhna te padhke dasna nahi
Duniya ton lukauna painda e
----------------------------------------
ਢੰਗ ਵੱਖਰਾ ਇਸ਼ਕ ਦੇ ਮਕਤਬ ਦਾ
ਇਕੋ ਹਰਫ਼ ਪਕਾਉਣਾ ਓਐਨਦਾ ਏ
ਪੜਨਾ ਤੇ ਪੜਕੇ ਦੱਸਣਾ ਨਾਹੀ
ਦੁਨੀਆਂ ਤੋਂ ਲੁਕਾਉਣਾ ਪੈਂਦਾ ਏ
----------------------------------------

Eh ishq vi awalla
Ehde kam vi awalle
Jehde pesh pai jaanda
Kakh chchad da nahi palle
----------------------------------------
ਇਹ ਇਸ਼ਕ ਵੀ ਅਵੱਲਾ
ਇਹਦੇ ਕੰਮ ਵੀ ਅਵੱਲੇ
ਜਿਹਦੇ ਪੇਸ਼ ਪੈ ਜਾਂਦਾ
ਕੱਖ ਛੱਡਦਾ ਨਾ ਪੱਲੇ
----------------------------------------

Tand charkhe pauna bhul jayengi
Vich galiyan de tu rul jayengi
Eh paar na kidre jaa baithin
Kite ishq da rog na laa baithin
----------------------------------------
ਤੰਦ ਚਰਖੇ ਪਾਉਣਾ ਭੁੱਲ ਜਾਏਂਗੀ
ਵਿਚ ਗਲੀਆਂ ਦੇ ਤੂੰ ਰੁਲ ਜਾਏਂਗੀ
ਇਹ ਪਾਰ ਨਾ ਕਿਧਰੇ ਜਾਂ ਬੈਠੀਂ
ਕੀਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ
----------------------------------------

Jag hai nishaana ishq da
Ghar ghar fasaana ishq da
Manzil hai gehri ishq di
Wakhri kehcehri ishq di
Jungle ch dere ishq de
Har shaam phere ishq de
Mann jaan ibadat loot di
Sunnda e gal mehboob di
Karda kise da pakh nahi
Kulli da chchad da kakh nahi
Karda akal naal vair e
Kutteyan de chumda pair e
Chamda luhaya ishq ne
"Bulla" nachaya ishq ne
----------------------------------------
ਜਗ ਹੈ ਨਿਸ਼ਾਨਾ ਇਸ਼ਕ ਦਾ
ਘਰ ਘਰ ਫ਼ਸਾਣਾ ਇਸ਼ਕ ਦਾ
ਮੰਜ਼ਿਲ ਹੈ ਗਹਿਰੀ ਇਸ਼ਕ ਦੀ
ਵੱਖਰੀ ਕਹਿਚਰੀ ਇਸ਼ਕ ਦੀ
ਜੰਗਲ ਚ ਡੇਰੇ ਇਸ਼ਕ ਦੇ
ਹਰ ਸ਼ਾਮ ਫੇਰੇ ਇਸ਼ਕ ਦੇ
ਮਨ ਜਾਨ ਇਬਾਦਤ ਲੁੱਟ ਦੀ
ਸੁਣਦਾ ਏ ਗੱਲ ਮਹਿਬੂਬ ਦੀ
ਕਰਦਾ ਕਿਸੇ ਦਾ ਪੱਖ ਨੀ
ਕੁੱਲੀ ਦਾ ਛੱਡ ਦਾ ਕੱਖ ਨੀ
ਕਰਦਾ ਅਕਲ ਨਾਲ ਵੈਰ ਏ
ਕੁੱਤਿਆਂ ਦੇ ਚੁੰਮਦਾ ਪੈਰ ਏ
ਚਮੜਾ ਲੁਹਾਇਆ ਇਸ਼ਕ ਨੇ
"ਬੁੱਲਾ" ਨਚਾਇਆ ਇਸ਼ਕ ਨੇ
----------------------------------------

Ban jhalli rovein hasengi
Raatan nu uth uth nassegai
Sudh budh na kite gawa baithin
Kite ishq da rog na laa baithin
----------------------------------------
ਬਣ ਝੱਲੀ ਰੋਵੇਂ ਹਸੇਂਗੀ
ਰਾਤਾਂ ਨੂੰ ਉੱਠ-ਉੱਠ ਨੱਸੇਗੀ
ਸੁੱਧ ਬੁੱਧ ਨਾ ਕੀਤੇ ਗਵਾ ਬੈਠੀਂ
ਕੀਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ
----------------------------------------

Tu e sataya ishq ne
Misre wapaya ishq ne
Karda kite daariyan
Nashai kithe sardariyan
Tuti jolakha ishq ne
Luti jolakha ishq ne
Kite kitna kite haarna
Kite dobda kite maarda
Neho chum kainda daar da
Kad haan usan da marda
Pathar pawaye ishq ne
Saathi bhajaye ishq ne
Zehran kise layi gholda
Ro-Ro vi kujh nahi bolda
Wakhri niyaz e ishq di
Wakhri namaaz e ishq dei
Sajna nu phirda tolda
Hafiz e dar dar rolda
----------------------------------------
ਤੂੰ ਏ ਸਤਾਇਆ ਇਸ਼ਕ ਨੇ
ਮਿਸਰੇ ਵਪਾਇਆ ਇਸ਼ਕ ਨੇ
ਕਰਦਾ ਕੀਤੇ ਦਾਰੀਆਂ
ਨਸ਼ਈ ਕਿਥੇ ਸਰਦਾਰੀਆਂ
ਟੂਟੀ ਜੋਲਾਖਾ ਇਸ਼ਕ ਨੇ
ਲੁੱਟੀ ਜੋਲਾਖਾ ਇਸ਼ਕ ਨੇ
ਕੀਤੇ ਜਿੱਤਦਾ ਕੀਤੇ ਹਾਰਦਾ
ਕੀਤੇ ਡੋਬਦਾ ਕੀਤੇ ਮਾਰਦਾ
ਨੇਹੁ ਚੁਮ ਕੈਂਦਾ ਦਾਰ ਦਾ
ਕਦ ਹਾਂ ਉਸਾਂ ਦਾ ਮਾਰਦਾ
ਪੱਥਰ ਪਵਾਏ ਇਸ਼ਕ ਨੇ
ਸਾਥੀ ਭਜਾਏ ਇਸ਼ਕ ਨੇ
ਜ਼ਹਿਰਾਂ ਕਿਸੇ ਲਈ ਘੋਲਦਾ
ਰੋ-ਰੋ ਵੀ ਕੁਝ ਨਹੀਂ ਬੋਲਦਾ
ਵੱਖਰੀ ਨਿਆਜ਼ ਏ ਇਸ਼ਕ ਦੀ
ਵੱਖਰੀ ਨਮਾਜ਼ ਏ ਇਸ਼ਕ ਦੀ
ਸੱਜਣਾ ਨੂੰ ਫਿਰ ਦਾ ਟੋਲਦਾ
ਹਾਫਿਜ਼ ਏ ਦਰ-ਦਰ ਰੋਲਦਾ
----------------------------------------

Ehne heer layi zehran gholiyan ne
Ehne sassiyan sohniyan roliyan ne
Ehda kite wasah na kha baithin
Kite ishq da rog na laa baithin
----------------------------------------
ਇਹਨੇ ਹੀਰ ਲਈ ਜ਼ਹਿਰਾਂ ਘੋਲੀਆਂ ਨੇ
ਇਹਨੇ ਸੱਸੀਆਂ ਸੋਹਣੀਆਂ ਰੋਲੀਆਂ ਨੇ
ਇਹਦਾ ਕੀਤੇ ਵਸਾਹ ਨਾ ਖਾ ਬੈਠੀਂ
ਕੀਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ
----------------------------------------

Duniya ton bachna paina e
Bann kanjri nachna paina e
Es ishq to jaan bacha baithin
Kite ishq da rog na laa baithin
----------------------------------------
ਦੁਨੀਆਂ ਤੋਂ ਬਚਣਾ ਪੈਣਾ ਏ
ਬਣ ਕੰਜਰੀ ਨੱਚਣਾ ਪੈਣਾ ਏ
ਇਸ ਇਸ਼ਕ ਤੋਂ ਜਾਨ ਬਚਾ ਬੈਠੀਂ
ਕੀਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ
----------------------------------------

Eh ishq de kolon bach kudiye
Tenu 'Hafiz' kehnda sach kudiye
Na izzat shaan gawa baithin
Kite ishq da rog na laa baithin
----------------------------------------
ਇਹ ਇਸ਼ਕ ਦੇ ਕੋਲੋਂ ਬਚ ਕੁੜੀਏ
ਤੈਨੂੰ ਹਾਫਿਜ਼ ਕਹਿੰਦਾ ਸੱਚ ਕੁੜੀਏ
ਨਾ ਇੱਜ਼ਤ ਸ਼ਾਨ ਗਵਾ ਬੈਠੀਂ
ਕੀਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ
----------------------------------------

Comments (0)

no comments